Forever Electrolysis and nails
Contact information, map and directions, contact form, opening hours, services, ratings, photos, videos and announcements from Forever Electrolysis and nails, Nail salon, 6931 148A Street, Surrey, BC.
05/24/2021
ਉੱਲੀ , ਵਾਇਰਸ ਤੇ ਵੈਕਸੀਨ
ਸਾਡਾ ਸਰੀਰ ਮੁੱਖ ਕਰਕੇ ਚਾਰ ਤਰ੍ਹਾਂ ਦੇ ਜੀਵਾਣੂਆਂ ਤੋਂ ਬਿਮਾਰ ਹੁੰਦਾ।
1. ਬੈਕਟੀਰੀਆ
2.ਵਾਇਰਸ
3.ਉੱਲੀ ਜਾਂ ਫ਼ੰਗਸ
4.ਪ੍ਰੋਟੋਜੋਆ
ਇਹ ਸਭ ਸਾਡੇ ਆਸ ਪਾਸ ਹਮੇਸ਼ਾ ਹੀ ਰਹਿੰਦੇ ਹਨ, ਕੁਝ ਬੈਕਟੀਰੀਆ ਤੇ ਉੱਲੀਆਂ ਸਾਡੇ ਲਈ ਲਾਹੇਵੰਦ ਹਨ। ਬਾਕੀ ਬਿਮਾਰ ਕਰਦੀਆਂ ਹਨ।
ਬੈਕਟੀਰੀਆ ਉੱਤੇ ਕਾਫ਼ੀ ਹੱਦ ਤੱਕ ਐਂਟੀਂ ਬਾਇਓਟਿਕ ਦਵਾਈਆਂ ਨੇ ਕਾਬੂ ਪਾਇਆ ਹੈ। ਵਾਇਰਸ ਨੂੰ ਦਵਾਈ ਨਾਲ ਕਾਬੂ ਕਰਨਾ ਸੌਖਾ ਨਹੀਂ ਹੁੰਦਾ, ਇਸ ਲਈ ਵੈਕਸੀਨ ਬਣਾਈ ਜਾਂਦੀ ਹੈ ਤਾਂ ਜੋ ਵਾਇਰਸ ਦੇ ਅਟੈਕ ਤੋਂ ਪਹਿਲਾਂ ਸਾਡਾ ਸਰੀਰ ਲੜ੍ਹਨ ਲਈ ਤਿਆਰ ਹੋਵੇ। ਪ੍ਰੋਟੋਜੋਆ ਵੀ ਦਵਾਈਆਂ ਨਾਲ ਕਾਫ਼ੀ ਹੱਦ ਤੱਕ ਕਾਬੂ ਚ ਰੱਖੇ ਜਾਂਦੇ ਹਨ।
ਉੱਲੀ ਜਾਂ ਫ਼ੰਗਸ ਆਮ ਕਰਕੇ ਘੱਟ ਖਤਕਨਾਕ ਹੁੰਦੀ ਹੈ ਕਿਉਂਕਿ ਉੱਲੀ ਨੂੰ ਜੰਮਣ ਪੈਦਾ ਹੋਣ ਤੇ ਜਿਉਂਦੇ ਰਹਿਣ ਲਈ ਸਿੱਲ੍ਹੀ ਥਾਂ ਤੇ ਗਲਿਆ ਸੜਿਆ ਭੋਜਨ ਚਾਹੀਦਾ ਹੁੰਦਾ।
ਸਾਫ ਹਵਾ, ਪਾਣੀ, ਤੇ ਧੁੱਪ ਚ ਫਿਰਦੇ ਤੁਰਦਿਆਂ ਤੇ ਉੱਲੀ ਨਹੀਂ ਜੰਮ ਸਕਦੀ ਜਾਂ ਜਿਉਂਦੀ ਰਹਿ ਸਕਦੀ। ਜੇ ਸਰੀਰ ਚ ਥੋੜ੍ਹੀ ਬਹੁਤ ਜਾਏ ਵੀ ਤਾਂ ਸਾਡਾ ਸਿਸਟਮ ਖ਼ਤਮ ਕਰ ਦਿੰਦਾ ਹੈ।
ਹੁਣ ਸਮੱਸਿਆ ਹੁੰਦੀ ਹੈ ਕਿ ਜਦੋਂ ਸਰੀਰ ਨੂੰ ਐਟੀ ਬਾਇਓਟਿਕ ਜਾਂ ਸਟਿਓਰਡ ਦਿੱਤੇ ਜਣਦੇ ਹਨ ਜੋ ਕਿ ਸਰੀਰ ਨੂੰ ਕਿਸੇ ਬਿਮਾਰੀ ਤੋਂ ਲੜਨ ਜਾਂ ਉਸਦੇ ਲੱਛਣ ਖਤਮ ਕਰਨ ਲਈ ਦਿੱਤੇ ਜਾਂਦੇ ਹਨ ਤਾਂ ਸਰੀਰ ਦੀ ਇਮੂਨਟੀ ਘੱਟ ਜਾਂਦੀ ਹੈ।
ਮਰੀਜ਼ ਨੂੰ ਘੱਟ ਸਾਫ਼ ਸਫਾਈ,ਸਿੱਲ੍ਹੀ ਥਾਵੇਂ , ਰੱਖਣ ਨਾਲ ,ਘੱਟ ਸਫਾਈ ਨਾਲ ਆਕਸੀਜ਼ਨ ਜਾਂ ਵੈਂਟੀਲੇਟਰ ਦੀ ਸਪਲਾਈ, ਪੁਰਾਣੇ ਕੱਪੜੇ, ਮਾਸਕ ਜਾਂ ਦਰੀਆਂ ਦੀ ਵਰਤੋਂ ਕਰਕੇ ਇਹ ਉੱਲੀ ਅੰਦਰ ਦਾਖਿਲ ਹੋ ਸਕਦੀ ਹੈ ਤੇ ਜਿਉਂਦੀ ਵੀ ਰਹਿ ਸਕਦੀਂ ਹੈ।
ਸੋ ਉੱਲੀ ਤੋਂ ਬਚਾਅ ਦੇ ਤਰੀਕੇ ਹਨ।
1.ਸਾਫ਼ ਸਫਾਈ ਰੱਖੋ, ਕੱਪੜੇ ਬਦਲੋ, ਸਾਫ਼ ਧੁੱਪ ,ਹਵਾ , ਪਾਣੀ ਚ ਜਾਓ, ਅੱਧੀ ਬਿਮਾਰੀ ਖ਼ਤਮ ਹੋ ਜਾਏਗੀ।
2.ਪਾਣੀ ਪੀਓ ਸਾਦਾ ,ਰੈਗੂਲਰ।
3.ਇਮੂਨਟੀ ਨੂੰ ਵਧਾਓ।
4.ਆਕਸੀਜ਼ਨ ,ਵੈਂਟੀਲੇਟਰ ਵਰਗੇ ਹੋ ਸਾਧਨ ਸਾਫ਼ ਰੱਖੋ।
5.ਸ਼ੂਗਰ ਨੂੰ ਕੰਟਰੋਲ ਕਰੋ ਕਿਉਂਕਿ ਇਹ ਸਭ ਬਿਮਾਰੀਆਂ ਨੂੰ ਮੌਤ ਚ ਬਦਲਣ ਦਾ ਕੰਮ ਕਰਦੀ ਹੈ।
6. ਐਲੋਪੈਥੀ ਦਵਾਈਆਂ ਆਪ ਮੈਡੀਕਲ ਤੋਂ ਖਰੀਦ ਕੇ ਖੁਦ ਇਲਾਜ਼ ਨਾ ਕਰੋ। ਡਾਕਟਰੀ ਸਾਲਾਹ ਤੋਂ ਬਿਨਾਂ ਕੋਈ ਦਵਾਈ ਨਾ ਵਰਤੋ।
7. ਬਾਕੀ ਲੱਛਣ ਨਜਰ ਆਉਣ ਤੇ ਹੈਲਪਲਾਈਨ ਤੇ ਕਾਲ ਕਰਕੇ ਛੇਤੀ ਇਲਾਜ਼ ਸ਼ੁਰੂ ਕਰਵਾਓ। ਜਿੰਨੀ ਛੇਤੀ ਇਲਾਜ ਸ਼ੁਰੂ ਹੋਊ ਨੁਕਸਾਨ ਘੱਟ ਹੋਊ।
ਵੈਕਸੀਨ( ਟੀਕਾ )ਤੇ ਡਰੱਗ (ਦਵਾਈ ) ਵਿੱਚ ਫ਼ਰਕ :-
ਵਾਇਰਸ ਸਰੀਰ ਦੇ ਬਾਹਰ ਇੱਕ ਬੇਜਾਨ ਵਸਤੂ ਹੁੰਦਾ ਸਰੀਰ ਅੰਦਰ ਜਾ ਕੇ ਹੀ ਇਹ ਜਿਉਂਦਾ ਹੁੰਦਾ। ਇਸ ਲਈ ਇਸਨੂੰ ਸਿਧੇ ਖਤਮ ਨਹੀਂ ਕੀਤਾ ਜਾ ਸਕਦਾ।
ਵੈਕਸੀਨ ਨੂੰ ਅਕਸਰ ਇੰਜੈਕਸ਼ਨ ਸਮਝ ਲਿਆ ਜਾਂਦਾ ਜੋ ਆਮ ਕਰਕੇ ਪਿੰਡਾਂ ਵਾਲੇ ਡਾਕਟਰ ਜਾਂਦੇ ਹੀ ਗੱਡ ਦਿੰਦੇ ਹਨ। ਇੰਜੈਕਸ਼ਨ ਡਰੱਗ ਤੇ ਵੈਕਸੀਨ ਦੋਵਾਂ ਲਈ ਵਰਤਿਆ ਜਾਂਦਾ ਇਹ ਦੋਵਾਂ ਨੂੰ ਸਰੀਰ ਚ ਦਾਖਿਲ ਕਰਨ ਦੀ ਪ੍ਰਕਿਰਿਆ ਹੁੰਦੀ ਹੈ । ਪਿੰਡਾਂ ਚ ਡਾਕਟਰ ਸਟਿਰਾਈਡ ਜਾਂ ਕੋਈ ਹੋਰ ਦਵਾਈ ਵੀ ਖਵਾਉਣ ਨਾਲੋ ਸਿਧੇ ਲਾਉਣ ਚ ਵਿਸਵਾਸ਼ ਕਰਦੇ ਹਨ।
ਇੰਝ ਦਵਾਈ ਸਿਧੇ ਲਹੂ ਚ ਦਾਖਿਲ ਹੋਕੇ ਛੇਤੀ ਅਸਰ ਕਰਦੀ ਹੈ। ਪਰ ਇਹ ਵੈਕਸੀਨ ਨਹੀਂ ਹੁੰਦੀ।
ਵੈਕਸੀਨ ਮੁੱਖ ਕਰਕੇ ਦੋ ਤਰੀਕੇ ਬਣਦੀ ਹੈ : ਪੁਰਾਣਾ ਤਰੀਕਾ ਸੀ ਉਸੇ ਵਾਇਰਸ ਦਾ ਕੋਈ ਕਮਜ਼ੋਰ ਰੂਪ ਸਰੀਰ ਚ ਦਾਖਿਲ ਕਰ ਦੇਣਾ ਜਿਸ ਨਾਲ ਸਰੀਰ ਨੂੰ ਪਹਿਲਾਂ ਤੋਂ ਹੀ ਲੜਨ ਦਾ ਪਤਾ ਲੱਗ ਜਾਂਦਾ ਤੇ ਵਾਇਰਸ ਨੂੰ ਵੜਦੇ ਸਾਰ ਸਰੀਰ ਖਤਮ ਕਰ ਦਿੰਦਾ।
ਜਿਵੇਂ ਚੇਚਕ ਦਾ ਟੀਕਾ ਇਸੇ ਤਰੀਕੇ ਬਣਿਆ।ਰੇਬੀਜ ਦਾ ਟੀਕਾ ਵੀ ਇਸੇ ਲਈ ਲਵਾਇਆ ਜਾਂਦਾ।
ਕੋਰੋਨਾ ਵਾਇਰਸ ਵਿੱਚ "ਕੋਵੈਕਸੀਨ" ਇਵੇ ਹੀ ਬਣਾਈ ਗਈ ਹੈ ਕੋਰੋਨਾ ਵਾਇਰਸ ਨੂੰ ਕਮਜ਼ੋਰ ਐਨਾ ਕਮਜ਼ੋਰ ਕਰਕੇ ਕਿ ਉਹ ਸਰੀਰ ਨੂੰ ਨੁਕਸਾਨ ਨਾ ਕਰੇ ਨਾ ਹੀ ਸੈੱਲਾਂ ਤੇ ਹਮਲਾ ਕਰੇ ਤੇ ਸਿਰਫ਼ ਸਰੀਰ ਚ ਲੜਨ ਲਈ ਐਟੀਬਾਡੀ ਪੈਦਾ ਕਰੇ।
ਸਪੁਤਨਿਕ ਵੈਕਸੀਨ ਜੋ ਰੂਸ ਨੇ ਬਣਾਈ ਹੈ ਉਹ ਵੀ ਇਸੇ ਤਰੀਕੇ ਹੈ ਫਰਕ ਸਿਰਫ ਐਨਾ ਹੈ ਕਿ ਕਰੋਨਾ ਵਾਇਰਸ ਨੂੰ ਵਰਤਣ ਦੀ ਬਜਾਏ ਉਹਨਾਂ ਦੁਆਰਾ ਉਸ ਦੇ ਪਰਿਵਾਰ ਦੇ ਹੋਰ ਵਾਇਰਸ ਨੂੰ "ਸਾਫ ਕਰਕੇ " ਵਰਤਿਆ ਗਿਆ ਹੈ।
ਦੂਸਰਾ ਤਰੀਕਾ ਹੈ ਕਿ ਵਾਇਰਸ ਦੇ ਆਰਐਨਏ ਨਾਲ ਮਿਲਦਾ ਜੁਲਦਾ ਇੱਕ ਪਦਾਰਥ ਸਰੀਰ ਚ ਦਾਖਿਲ ਕੀਤਾ ਜਾਂਦਾ ਹੈ ਜੋ ਕਿ ਵਾਇਰਸ ਹਮਲਾ ਸਮਝ ਕੇ ਸਰੀਰ ਨੂੰ ਐਟੀ ਬਾਡੀ ਤਿਆਰ ਕਰਨ ਲਈ ਮਦਦ ਕਰਦਾ ਹੈ।
ਇੰਝ ਇਸ ਵਿੱਚ ਕਮਜ਼ੋਰ ਵਾਇਰਸ ਦਾਖਿਲ ਨਹੀਂ ਕੀਤਾ ਜਾਂਦਾ ਪਰ ਕੋਈ ਅਜਿਹਾ ਪਦਾਰਥ ਦਾਖਿਲ ਕੀਤਾ ਜਾਂਦਾ ਹੈ।
ਪੀਫ਼ੈਇਜ਼ਰ ਤੇ ਮੌਡਰਨਾ ਇਸੇ ਤਰੀਕੇ ਬਣੀਆਂ ਵੈਕਸੀਨ ਹਨ।
ਵੈਕਸੀਨ ਲਗਵਾਉਣੀ ਚਾਹੀਦੀ ਜਾਂ ਨਹੀਂ ? ਬਚਪਨ ਤੋਂ ਹੀ ਅਸੀਂ ਘੱਟੋ ਘੱਟ 8-9 ਅੱਡੋ ਅੱਡ ਬਿਮਾਰੀਆਂ ਤੋਂ ਬਚਣ ਲਈ ਟੀਕੇ ਲਗਵਾਉਂਦੇ ਹਾਂ ਤੇ ਕੁੱਤੇ ਦੇ ਕੱਟੇ ਜਾਣ ਉੱਤੇ ਵੀ।
ਇਸ ਲਈ ਵੈਕਸੀਨ ਸਭ ਇੱਕੋ ਤਰੀਕੇ ਕੰਮ ਕਰਦੀਆਂ ਹਨ। ਇਹ ਵੀ ਜਰੂਰੀ ਨਹੀਂ ਕਿ ਵੈਕਸੀਨ ਤੁਹਾਨੂੰ ਬਚਾ ਹੀ ਸਕੇ ਵਾਇਰਸ ਤੋਂ ਪਰ ਫਿਰ ਵੀ 90 ਜਣੇ ਬਚਣਗੇ ਹੀ । ਜਿਸ ਨਾਲ ਹੀ ਅੱਗੇ ਫੈਲਣ ਤੋਂ ਰੁਕ ਸਕਦਾ ਹੈ।
ਰੁਕੇਗਾ ਉਦੋਂ ਜਦੋਂ ਇੱਕੋ ਵਾਰ ਚ 80% ਤੋਂ ਵੱਧ ਆਬਾਦੀ ਨੂੰ ਲੱਗ ਸਕੇ।
ਇਸਦੇ ਦਵਾਈਆਂ ਵਾਂਗ ਸਾਈਡ ਇਫੈਕਟਸ ਹੋ ਸਕਦੇ ਹਨ ਪਰ ਅਸਲੀ ਵਾਇਰਸ ਨਾਲੋਂ ਫਿਰ ਵੀ ਘੱਟ ਹੋਣਗੇ।
ਬੱਸ ਵੈਕਸੀਨ ਲਗਵਾਉਣ ਤੋਂ ਬਾਅਦ ਕੁਝ ਦਿਨ ਤੱਕ ਆਪਣੀ ਸਿਹਤ ਦਾ ਖਿਆਲ ਰੱਖੋ, ਸਾਵਧਾਨ ਰਹੋ। ਕਿਸੇ ਸਮੱਸਿਆ ਤੇ ਤੁਰੰਤ ਡਾਕਟਰ ਨਾਲ ਰਾਬਤਾ ਕਰੋ।
ਬਾਕੀ ਤੁਹਾਡੀ ਮਰਜ਼ੀ....
ਹਰਜੋਤ ਸਿੰਘ
(70094-52602)
(ਫੇਸਬੁੱਕ & Instagram ਪੇਜ਼ Harjot Di Kalam )
Electrolysis is a highly skilled profession and a safe, sure and permanent means of removing unwanted hair. Shaving, waxing, tweezing and the use of depilatories are only temporary methods of removal and tend to stimulate the hair root so that it increases the strength and quantity of regrowth. Eventually even the fine vellus hair coarsens and darkens to become problem hair. Electrolysis is still the only answer for these types of hairs.
04/01/2015
Click here to claim your Sponsored Listing.
Category
Telephone
Website
Address
6931 148A Street
Surrey, BC
