Sada Punjab -Kuljit Dhawan"
comedy, poems,puzzles, social, religious and spiritual fields
03/03/2026
03/01/2026
ਗ਼ਜ਼ਲ ਸਨਮਾਨ
03/01/2026
ਗ਼ਜ਼ਲ
25/12/2025
ਖ਼ੁਦ ਨੂੰ ਭਿਜਿਆ ਵੇਖਾਂ ਤਾਂ
ਜਾਂਦੀ ਮੈਂ ਸੰਗ ਜਰਾ
ਜਦ ਵੀ ਬਾਰਿਸ਼ ਵਿੱਚ ਕਦੇ
ਭਿੱਜਦੇ ਨੇ ਅੰਗ ਜਰਾ।
ਧੋਖੇਬਾਜ਼ੀ ਸਹਿੰਦੇ ਸਹਿੰਦੇ
ਥੱਕ ਗਏ ਹਾਂ ਹੁਣ
ਸੱਚਾ ਸਾਥੀ ਮਿਲ ਜਾਵੇ
ਏਹੋ ਹੈ ਉਮੰਗ ਜਰਾ।
ਕੌਣ ਹੈ ਸੱਚਾ ਕੌਣ ਹੈ ਝੂਠਾ
ਪਰਖਾਂ ਕਿੰਝ ਮੈਂ ਦਸ
ਮੇਰੇ ਦਿਲ ਤੇ ਦਿਮਾਗ ਵਿਚ
ਹੈ ਚੱਲ ਰਹੀ ਜੰਗ ਜਰਾ।
ਬਿਰਹਾ ਦੀਆਂ ਰਾਤਾਂ ਵਿੱਚ
ਜਦ ਯਾਦ ਤਿਰੀ ਆਵੇ
ਮਨ ਮੇਰੇ ਵਿੱਚ ਵੱਜਦੀ ਤੇਰੇ
ਪਿਆਰ ਦੀ ਤਰੰਗ ਜਰਾ।
ਅਰਸਾ ਹੋਇਆ ਤੈਨੂੰ ਦੇਖੇ
ਈਦ ਦੇ ਚੰਦਾ ਵੇ
ਆਣ ਮਿਲੋ ਇਕ ਵਾਰੀ
ਏਹੋ ਮੇਰੀ ਮੰਗ ਜਰਾ।
ਖੁੱਲੀਆਂ ਅੱਖਾਂ ਨਾਲ ਤਾਂ
ਤੂੰ ਦਿਸਦਾ 'ਧਵਨ' ਨਹੀਂ
ਬੰਦ ਅੱਖਾਂ ਵਿੱਚ ਝਟ ਦਿਖੇਂ
ਹੋਵਾਂ ਮੈ ਦੰਗ ਜਰਾ।
*ਕੁਲਜੀਤ ਧਵਨ ਧੂਰੀ*
Click here to claim your Sponsored Listing.
Category
Website
Address
Dhuri Dist Sangrur, Dhuri Road
Area
