Farmerszz Vlogs
Contact information, map and directions, contact form, opening hours, services, ratings, photos, videos and announcements from Farmerszz Vlogs, Health/Beauty, Bathinda.
12/09/2025
ਵਿਸ਼ਾ :- ਦਾਨੀ ਜਾ ਚਾਲਕ ਲੀਡਰ
ਪਿਛਲੇ ਦਿਨੀਂ ਪੰਜਾਬ ਵਿਚ ਆਏ ਹੜ੍ਹਾਂ ਨੇ ਪੰਜਾਬ ਨੂੰ ਸਾਰੇ ਪਾਸਿਓ ਪ੍ਰਭਾਵਿਤ ਕੀਤਾ. ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਸਭ ਤੋਂ ਵੱਡੀ ਮਾਰ ਝੱਲ ਰਹੇ ਹਨ।
ਮੈ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਗੱਲ ਕਰਦਾ ਸੁਖਬੀਰ ਸਿੰਘ ਬਾਦਲ ਦੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਇਹਨਾਂ ਨਗਦੀ, ਡੀਜ਼ਲ, ਰਾਸ਼ਨ ਆਦਿ ਲਈ ਲਗਭਗ ਇਕ ਕਰੋੜ ਰੁਪਏ ਦਿੱਤੇ, ਚੰਗੀ ਗੱਲ ਏ ਦੇਣੇ ਵੀ ਚਾਹੀਦੇ ਨੇ।
ਪਰ ਸਵਾਲ ਇਹ ਹੈ ਕਿ ਇਨ੍ਹਾ ਕੋਲ ਪੈਸਾ ਆਇਆ ਕਿਥੋਂ? ਇਕ ਅਨੁਮਾਨ ਦੇ ਹਿਸਾਬ ਨਾਲ ਕਰੀਬ ਕਰੀਬ 15 ਤੋਂ 20 ਹਜ਼ਾਰ ਕਰੋੜ ਦਾ ਰੇਤਾ ਹਰ ਸਾਲ ਚੋਰੀ ਹੁੰਦਾ ਤੇ ਹੁੰਦਾ ਰਿਹਾ ਸਰਕਾਰ ਦੀ ਮਦਦ ਨਾਲ। ਪੰਜਾਬ ਤੇ 10 ਸਾਲ ਬਾਦਲਾਂ ਦਾ ਰਾਜ ਰਿਹਾ ਹਰ ਸਾਲ 5 ਹਜ਼ਾਰ ਕਰੋੜ ਤਾਂ ਇਹਨਾਂ ਹਿੱਸੇ ਵੀ ਆਇਆ ਹੋਵੇਗਾ, 10 ਸਾਲਾਂ ਦਾ ਹਿਸਾਬ ਤੁਸੀ ਆਪ ਕਰ ਲਿਓ। ਬਾਕੀ ਹੋਰ ਕਮਾਈ ਜਾ ਚੋਰੀਆ ਛੱਡ ਵੀ ਦਿਓ ਤਾ ਇਹ ਰਕਮ ਹੀ ਬਹੁਤ ਵੱਡੀ ਏ।
ਹੁਣ ਗੱਲ ਇਹ ਆ ਵੀ ਸੁਖਬੀਰ ਨੇ ਆਵਦੀ ਕਮਾਈ ਦਾ 0.000001% ਵੀ ਨਹੀ ਵੰਡਿਆ ਹੋਣਾ, ਮੇਰਾ ਹਿਸਾਬ ਕਮਜੋਰ ਹੈ ਹੋ ਸਕਦਾ .1 ਤੋ ਪਹਿਲਾਂ ਹੋਰ 0 ਲੱਗ ਜਾਣ.
ਮੁੱਦਾ ਇਹ ਆ ਵੀ ਵੀ ਇਕ ਚੋਰ ਡੰਡੇ ਦੇ ਜੋਰ ਨਾਲ ਥੋਡੇ ਘਰ ਚੋਰੀ ਕਰੇ ਤੇ ਬਾਅਦ ਚ ਥੋੜੇ ਜੇ ਪੈਸੇ ਦੇ ਕੇ ਕਹੇ ਮੈਨੂੰ ਅਫਸੋਸ ਏ, ਤਾਂ ਤੁਸੀ ੳਹਨੂੰ ਇਕ ਮਹਾਨ ਨਾਇਕ ਕਿਹ ਕੇ ੳਹਦੀ ਜੈ ਜੈ ਕਾਰ ਕਰੋਂਗੇ?
ਇਹ ਸਮਾਂ ਵਿਚਾਰ ਕਰਨ ਦਾ, ਸਮਝਣ ਦਾ ਭੇਡਾਂ ਦੇ ਝੁੰਡ ਵਾਂਗ ਮਗਰ ਨਾ ਲੱਗਓ
ਜੋ ਪੈਸੇ ਦੇ ਰਿਹਾ ਫੜ ਲਿਓ ਇਹ ਆਪਣੇ ਹੀ ਚੋਰੀ ਕਰੇ ਪੈਸੇ ਨੇ।
ਇਕੱਲਾ ਸੁਖਬੀਰ ਨਹੀ ਵੜਿੰਗ, ਚੰਨੀ, ਭਗਵੰਤ ਸਾਰੇ ਚੋਰ ਨੇ ਕੋਈ ਵੱਡਾ ਕੋਈ ਛੋਟਾ.
ਹੜ੍ਹਾਂ ਨੂੰ ਇਹ ਇਕ ਸੁਨਹਿਰੀ ਮੌਕਾ ਸਮਝਦੇ ਨੇ ਵੋਟਾਂ ਪੱਕੀਆਂ ਕਰਨ ਦਾ,
ਸੋ ਲੋਕੋ ਇਹਨਾਂ ਤੋਂ ਬਚ ਕੇ ।
ਕ੍ਰਾਂਤੀ /Revolution
ਇਕ ਵਾਰ ਕ੍ਰਾਂਤੀ ਫਿਰ ਉਠੂ ,ਜੋ ਨਵਾ ਇਤਿਹਾਸ ਬਣਾਉਗੀ,,,
ਭਗਤ ,ਉਧਮ ,ਸਰਾਭੇ ਦੇ, ਸੁਪਨੇ ਦਾ ਦੇਸ਼ ਵਸਾਉਗੀ ,,,
ਇਕ ਵਾਰ ਕ੍ਰਾਂਤੀ ਫਿਰ ਉਠੂ ............
ਜਿਥੇ ਹੋਓ ਨਾ ਗਰੀਬ ਕੋਈ,,
ਜਿਥੇ ਕੋਸੂ ਨਾ ਤਕਦੀਰ ਕੋਈ,,
ਜਿਥੇ ਵੇਚੂ ਨਾ ਜ਼ਮੀਰ ਕੋਈ,,
ਇਕ ਐਸਾ ਦੇਸ਼ ਵਸਾਉਗੀ,,,
ਇਕ ਵਾਰ ਕ੍ਰਾਂਤੀ ਫਿਰ ਉਠੂ ,ਜੋ ਨਵਾ ਇਤਿਹਾਸ ਬਣਾਉਗੀ,,,
ਭਗਤ ,ਉਧਮ, ਸਰਾਭੇ ਦੇ, ਸੁਪਨੇ ਦਾ ਦੇਸ਼ ਵਸਾਉਗੀ ,,,
ਇਕ ਵਾਰ ਕ੍ਰਾਂਤੀ ਫਿਰ ਉਠੂ ............
ਜਿੱਥੇ ਨਾ ਬੁਰਕਾ ,ਚੁੰਨੀ ਬੈਨ ਹੋਓ,,
ਜਿਥੇ ਨਾ ਗਲਾਂ ਵਿਚ ਟਾਇਰ ਹੋਓ,,
ਜਿਥੇ ਨਾ ਕਿਸੇ ਨਾਲ ਵੈਰ ਹੋਓ,,
ਇਕ ਐਸਾ ਦੇਸ਼ ਵਸਾਉਗੀ,,,
ਇਕ ਵਾਰ ਕ੍ਰਾਂਤੀ ਫਿਰ ਉਠੂ ,ਜੋ ਨਵਾ ਇਤਿਹਾਸ ਬਣਾਉਗੀ,,,
ਭਗਤ ,ਉਧਮ, ਸਰਾਭੇ ਦੇ, ਸੁਪਨੇ ਦਾ ਦੇਸ਼ ਵਸਾਉਗੀ ,,,
ਇਕ ਵਾਰ ਕ੍ਰਾਂਤੀ ਫਿਰ ਉਠੂ ...........
ਜਿੱਥੇ ਧਰਮ ਦਾ ਜੱਬ ਵੀ ਮੁੱਕ ਜਾਣਾ,,
ਜਿਥੇ ਜਾਤ ਦਾ ਅੱਕ ਵੀ ਸੁੱਕ ਜਾਣਾ,,
ਜਿਥੇ ਏਕਤਾ ਵਾਲਾ ਲੱਗ ਰੁੱਖ ਜਾਣਾ ,,
ਇਕ ਐਸਾ ਦੇਸ਼ ਵਸਾਉਗੀ,,,
ਇਕ ਵਾਰ ਕ੍ਰਾਂਤੀ ਫਿਰ ਉਠੂ ,ਜੋ ਨਵਾ ਇਤਿਹਾਸ ਬਣਾਉਗੀ,,,
ਭਗਤ ,ਉਧਮ, ਸਰਾਭੇ ਦੇ, ਸੁਪਨੇ ਦਾ ਦੇਸ਼ ਵਸਾਉਗੀ ,,,
ਇਕ ਵਾਰ ਕ੍ਰਾਂਤੀ ਫਿਰ ਉਠੂ ...........
ਜਿਥੇ ਨਾ ਕੋਈ ਭਿ੍ਰਸ਼ਟਾਚਾਰ ਹੋਉ,,
ਜਿਥੇ ਨਾ ਕੋਈ ਬੇਰੁਜ਼ਗਾਰ ਹੋਉ,,,
ਨਾ ਕੋਈ ਨੰਗ ਵੇਚਣ ਲਈ ਲਾਚਾਰ ਹੋਉ,,,
ਇਕ ਐਸਾ ਦੇਸ਼ ਵਸਾਉਗੀ,,,
ਇਕ ਵਾਰ ਕ੍ਰਾਂਤੀ ਫਿਰ ਉਠੂ ,ਜੋ ਨਵਾ ਇਤਿਹਾਸ ਬਣਾਉਗੀ,,,
ਭਗਤ ,ਉਧਮ, ਸਰਾਭੇ ਦੇ, ਸੁਪਨੇ ਦਾ ਦੇਸ਼ ਵਸਾਉਗੀ ,,,
ਇਕ ਵਾਰ ਕ੍ਰਾਂਤੀ ਫਿਰ ਉਠੂ ...........
ਜਿਥੇ ਨਾ ਫਾਹਾ ਲਊ ਕਿਸਾਨ ਕੋਈ,,
ਨਾ ਹੋਉ ਬਾਰਡਰ ਤੇ ਸ਼ਹੀਦ ਜਵਾਨ ਕੋਈ,,
ਨਾ ਹੋਉ ਪਥਰਾਂ ਵਿਚ ਭਗਵਾਨ ਕੋਈ,,
ਇਕ ਐਸਾ ਦੇਸ਼ ਵਸਾਉਗੀ,,,
ਇਕ ਵਾਰ ਕ੍ਰਾਂਤੀ ਫਿਰ ਉਠੂ ,ਜੋ ਨਵਾ ਇਤਿਹਾਸ ਬਣਾਉਗੀ,,,
ਭਗਤ ,ਉਧਮ, ਸਰਾਭੇ ਦੇ, ਸੁਪਨੇ ਦਾ ਦੇਸ਼ ਵਸਾਉਗੀ ,,,
ਇਕ ਵਾਰ ਕ੍ਰਾਂਤੀ ਫਿਰ ਉਠੂ ...........
ਜਿਥੇ ਨਾ ਕੋਈ ਨਸ਼ ਨਾਲ ਦੁੱਤ ਹੋਉ,,,
ਜਿਥੇ ਨਾ ਕੋਈ ਸੈਂਟਰ ਵਿਚ ਪੁੱਤ ਹੋਉ,,
ਜਿਥੇ ਨਾ ਕੋਈ ਗ਼ਮਾਂ ਦੀ ਰੁੱਤ ਹੋਉ,,,
ਇਕ ਐਸਾ ਦੇਸ਼ ਵਸਾਉਗੀ,,,
ਇਕ ਵਾਰ ਕ੍ਰਾਂਤੀ ਫਿਰ ਉਠੂ ,ਜੋ ਨਵਾ ਇਤਿਹਾਸ ਬਣਾਉਗੀ,,,
ਭਗਤ ,ਉਧਮ ,ਸਰਾਭੇ ਦੇ, ਸੁਪਨੇ ਦਾ ਦੇਸ਼ ਵਸਾਉਗੀ ,,,
ਇਕ ਵਾਰ ਕ੍ਰਾਂਤੀ ਫਿਰ ਉਠੂ ...........
*****
ਕ੍ਰਾਂਤੀ ਗੱਲਾਂ ਨਾਲ ਤਾਂ ਆਉਣੀ ਨਹੀ,,,
ਤੈਨੂੰ ਕੁਝ ਕਰਨਾ ਪਉ ,,
ਕੁਝ ਜ਼ਰਨਾ ਪਉ,,,
ਛੱਡਣਾ ਪਉ ਤੈਨੂੰ ਮੋਹ ਪਿਆਰ ਸਾਰਾ,,,
ਅੱਗ ਦੇ ਵਿਚ ਤੈਨੂੰ ਤਰਨਾ ਪਉ,
ਹੋਰਾਂ ਦੇ ਲਈ ਸੜਣਾ ਪਉ,,
ਮੌਤ ਵਿਆਹੁਣੀ ਪੈਣੀਏ,,,
ਤੈਨੂੰ ਵਾਂਗ ਭਗਤ ਦੇ ਪੜ੍ਹਣਾ ਪਉ,,
ਆਖਰ ਵਿਚ ਫਿਰ ਤੈਨੂੰ ਮਰਨਾ ਪਉ,,
ਦੇਖੀ ਫਿਰ ਕ੍ਰਾਂਤੀ ਆਉਗੀ,,
ਇਕ ਨਵਾ ਇਤਿਹਾਸ ਬਣਾਉਗੀ,,,
ਭਗਤ ,ਉਧਮ, ਸਰਾਭੇ ਦੇ, ਸੁਪਨੇ ਦਾ ਦੇਸ਼ ਵਸਾਉਗੀ ,,,
Gurpreet Singh
7009189347
ਇਕ ਕਹਿੰਦਾ ਤੂੰ ਗ੍ਰੰਥ ਪਾੜਿਆ ਦੂਜਾ ਕਹਿੰਦਾ ਤੂੰ ਹਰਮਿੰਦਰ ਢਾਹਿਆ,,
ਅੰਦਰੋਂ ਅੰਦਰੀਂ ਕਰਕੇ ਰਿਸ਼ਤਾ ਵਿਰੋਧੀ ਨੂੰ ਕੁੜਮ ਬਣਾਇਆ,,,
ਹਿੱਸਾ ਬੰਦੀ ਕਰਕੇ ਇਹਨਾਂ ਚਿੱਟਾ ਖੂਬ ਬਕਾਇਆ ,,,
ਬੁੱਢੇ ਰਾਜੇ ਨੂੰ ਚੜੀ ਜਵਾਨੀ ਇਸ਼ਕ ਦਾ ਪੇਚਾ ਪਾਇਆ,,,
ਨਿਲੀ ਪੱਗ ਹੱਥ ਖੜ੍ਹੇ ਕਰ ਭਜਿਆ, ਜਦ ਹਰਮਿੰਦਰ ਫੌਜ ਨੇ ਟੈਂਕ ਚੜ੍ਹਾਇਆ,,,
ਕੁਰਸੀ ਪਿੱਛੇ ਦੋਹਾਂ ਕੁੜਮਾਂ ਪ੍ਰਜਾ ਨੂੰ ਖੂਬ ਲੜਾਇਆ,,,
ਜਿਹੜੇ ਮੰਗਦੇ ਹੱਕ ਸੀ ਉਹਨਾਂ ਨੂੰ ਅੱਤਵਾਦੀ ਕਿਹ ਮਰਵਾਇਆ,,,
ਇਹਨਾਂ ਹੀ ਪੰਜਾਬ ਨੂੰ ਦੂਜੀ ਵਾਰ ਫਿਰ ਵੰਡਾਇਆ,,
ਇਕ ਬਣ ਗਿਆ ਪੰਥ ਸਪਾਹੀ,ਦੂਜਾ ਬਣ ਰਾਜਾ ਅੱਗੇ ਆਇਆ,,,,🙏
***
ਵੱਖਤ ਆਇਆ ਲੋਕੋ, ਅੱਖਾਂ ਖੋਲੋ ,ਜਾਗੋ ,ਉੱਠੋ,,,
ਹੁਣ ਤੱਕ ਤੁਸਾਂ ਕੀ ਏ ਕਰਿਆ, ਇਕ ਵਾਰ ਤਾਂ ਪੁਛੋ,,
***
ਧਰਮ ਸਦਾ ਹੀ ਜ਼ਖ਼ਮ ਹੈ ਦਿੰਦਾਂ ਤੇ ਇਨਸਾਨਿਅਤ ਮਲਮ ਲਾਉਂਦੀ,,
ਲੇਖਾ ਕਰਕੇ ਆਈ ਰਾਜਿਆ,, ਹੁਣ ਜ਼ਵਾਨੀ ਹਿਸਾਬ ਹੈ ਚਾਹੁੰਦੀ,,,,
ਜੇਕਰ ਕਾਲੇ ਕਾਨੂੰਨ ਪਾਸ ਹੋਂਗੇ ਤਾ ਪੰਜਾਬ ਦਾ ਕੀ ਹਾਲ ਹੋਉ ਦੇਖਣ ਲਈ ਇਹ ਵਿਡੀਉ ਪੂਰੀ ਜਰੂਰ ਦੇਖਿਓ।🙏
ਮੀਂਹ ਤੇ ਹਨੇਰੀ ਟਿਕਰੀ ਬਾਰਡਰ ਤੇ ਹੋਇਆ ਭਾਰੀ ਨੁਕਸਾਨ
ਬਾਂਦਰ ਕਿੱਲਾ
ਜੇ ਵੀਡੀਓ ਚੰਗੀ ਲੱਗੇ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ ਜੀ।
ਪੂਰੀ ਵੀਡੀਓ ਦੇਖਣ ਲਈ FARMERSZZ VLOGS YouTube . Channel ਦੇਖੋ.
https://youtu.be/0VtLZYO5_D8
Click here to claim your Sponsored Listing.
Category
Website
Address
Bathinda
