Joint action Committee Model Town Jalandhar Regd
Garbage Free Jalandhar
—— ਮੀਟਿੰਗ ਸੰਬਧੀ ਸੂਚਨਾ —-
26 May 2026 time 6.00 Pm
Near Andh vidyalya
ਪੀ.ਪੀ. ਆਰ ਤੋਂ ਇਨਕਮ ਟੈਕਸ ਕਲੋਨੀ ਤੱਕ ਦੀ ਰੁਕੀ ਹੋਈ 120 ਫੁੱਟ ਦੇ ਕੰਮ ਅਤੇ ਉਸ ਕਰਕੇ ਆਉਂਦੀਆਂ ਸਮੱਸਿਆਂ ਨੂੰ ਲੈ ਕੇ ਅੱਜ 26 ਮਈ ਦਿਨ ਮੰਗਲਵਾਰ ਸ਼ਾਮ 6.00 ਵਜੇ ਅੰਧ ਵਿਦਿਆਲਯ ਨੇੜੇ ਵਿਚਾਰ ਵਟਾਂਦਰੇ ਅਤੇ ਇਸ ਦੇ ਹੱਲ ਲਈ ਮੀਟਿੰਗ ਰੱਖੀ ਹੈ, ਜਿਸ ਵਿੱਚ ਕਵਰੇਜ ਕਰਨ ਲਈ ਪਹੁੰਚਣ ਦੀ ਆਪ ਜੀ ਨੂੰ ਅਪੀਲ ਕੀਤੀ ਜਾਂਦੀ ਹੈ :
#ਜਸਵਿੰਦਰਸਿੰਘਸਾਹਨੀ #ਮੇਰਾ_ਹਲਕਾ_ਮੇਰਾ_ਪਰਿਵਾਰ #ਚੜ੍ਹਦੀਕਲਾ
ਅੱਜ ਸ਼ਾਮ ਸਾਡੇ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਪਿੰਡ ਰਾਏਪੁਰ ਨੇੜੇ (ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਵਿੱਚ ਬੀਤੇ ਸ਼ੁੱਕਰਵਾਰ ਨੂੰ ਅਗਨੀ ਕਾਂਡ ਹੋਇਆ ਸੀ । ਇਸ ਅਗਨੀ ਕਾਂਡ ਵਿੱਚ ਜਿੱਥੇ 11 ਪਰਿਵਾਰਾਂ ਦੀਆਂ ਝੁੱਗੀਆਂ ਸੜ ਕੇ ਸਵਾਹ ਹੋਈਆਂ ਸਨ ਇਸ ਅਗਨੀ ਕਾਂਡ ਵਿੱਚ ਜਿਥੇ ਵੱਡੀ ਗਿਣਤੀ ਵਿੱਚ ਨੁਕਸਾਨ ਹੋਇਆ ਸੀ ਉੱਥੇ ਇੱਕ ਚਾਰ ਪੰਜ ਸਾਲ ਦੇ ਮਾਸੂਮ ਬੱਚੇ ਦੀ ਜਾਨ ਵੀ ਚਲੀ ਗਈ ਸੀ । ਪੀੜਤ ਪਰਿਵਾਰਾਂ ਨੂੰ ਮਿਲਕੇ ਹਮਦਰਦੀ ਪ੍ਰਗਟ ਕੀਤੀ ਗਈ । ਗੁਰੂ ਸਾਹਿਬ ਦੇ ਚਰਨਾਂ ਵਿੱਚ ਵਿਛੜੀ ਹੋਈ ਮਾਸੂਮ ਬੱਚੇ ਦੀ ਰੂਹ ਲਈ ਅਰਦਾਸ ਕੀਤੀ । ਤੇ ਆਉਦੇ ਦੋ ਤਿੰਨ ਦਿਨਾਂ ਵਿੱਚ ਇਹਨਾਂ ਪੀੜਤ ਪਰਿਵਾਰਾਂ ਲਈ ਜਰੂਰਤ ਵਾਲਾ ਸਮਾਨ ਕੱਪੜੇ ਆਦਿ ਪਹੁੰਚਾਉਣ ਦਾ ਫ਼ੈਸਲਾ ਕਮੇਟੀ ਵਲੋਂ ਲਿਆ ਗਿਆ ਹੈ ।
#ਅਗਨੀਕਾਂਡ #ਜਸਵਿੰਦਰਸਿੰਘਸਾਹਨੀ #ਮੇਰਾ_ਹਲਕਾ_ਮੇਰਾ_ਪਰਿਵਾਰ #ਚੜ੍ਹਦੀਕਲਾ
21/05/2026
Today during a visit to Shivpuri, discussions were held regarding the ongoing modification work, installation of electric kunds, street lights, Roads,and the washroom issue near the Bhagat Singh Wall with Respected Mayor of the Municipal Corporation Jalandhar (MCJ) is Sh. Vaneet Dhir Ji, Senior Deputy Mayor of the Municipal Corporation Jalandhar (MCJ) is Sh. Balbir Singh Dhillon Bittu Ji ,Municipal Corporation Jalandhar (MCJ) is Sh. Sandeep Rishi Ji , IAS & With Municipal Corporation CouncillorJalandhar (MCJ) Office Staff.
#ਜਸਵਿੰਦਰਸਿੰਘਸਾਹਨੀ #ਮੇਰਾ_ਹਲਕਾ_ਮੇਰਾ_ਪਰਿਵਾਰ #ਚੜ੍ਹਦੀਕਲਾ @top fans@
19/05/2026
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸੁਲਤਾਨ-ਉਲ-ਕੌਮ ਨਵਾਬ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਮੌਕੇ ਸਾਦਰ ਪ੍ਰਣਾਮ।
ਜਦੋਂ ਸਿੱਖ ਕੌਮ ਨੂੰ ਹਰ ਪਾਸੇ ਤੋਂ ਮੁਗ਼ਲ ਜ਼ੁਲਮ ਅਤੇ ਅਫਗਾਨੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਸ ਸਮੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਆਪਣੀ ਬਹਾਦਰੀ ਅਤੇ ਦੂਰਅੰਦੇਸ਼ੀ ਨਾਲ ਖ਼ਾਲਸਾ ਪੰਥ ਨੂੰ ਇਕੱਠਾ ਰੱਖਿਆ ਤੇ ਜ਼ੁਲਮ ਦਾ ਟਾਕਰਾ ਕੀਤਾ। ਉਹ ਸਿਰਫ਼ ਇੱਕ ਮਹਾਨ ਜਰਨੈਲ ਹੀ ਨਹੀਂ ਸਨ, ਸਗੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਅਤੇ ਪ੍ਰਬੰਧ ਨੂੰ ਮੁੜ ਬਹਾਲ ਕਰਨ ਵਾਲੇ ਮਹਾਨ ਸੇਵਾਦਾਰ ਵੀ ਸਨ।
1762 ਵਿੱਚ ਖ਼ਾਲਸਾ ਪੰਥ ਵੱਲੋਂ “ਸੁਲਤਾਨ-ਉਲ-ਕੌਮ” ਦੇ ਲਕਬ ਨਾਲ ਨਿਵਾਜਨਾਂ ਉਨ੍ਹਾਂ ਦੀ ਮਹਾਨਤਾ ਅਤੇ ਪੰਥ ਪ੍ਰਤੀ ਨਿਸ਼ਕਾਮ ਸੇਵਾ ਦਾ ਪ੍ਰਮਾਣ ਸੀ। ਦਿੱਲੀ ਫਤਹਿ ਤੋਂ ਲੈ ਕੇ ਪੰਜਾਬ ਵਿੱਚ ਸਿੱਖ ਸ਼ਕਤੀ ਨੂੰ ਮਜ਼ਬੂਤ ਕਰਨ ਤੱਕ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਹਰ ਮੋਰਚੇ 'ਤੇ ਕੌਮ ਦੀ ਅਗਵਾਈ ਕੀਤੀ। ਉਨ੍ਹਾਂ ਦਾ ਜੀਵਨ ਸਦਾ ਸਿੱਖ ਕੌਮ ਲਈ ਪ੍ਰੇਰਣਾ ਦਾ ਸਰੋਤ ਰਹੇਗਾ।
ਜੱਸਾ ਸਿੰਘ ਆਹਲੂਵਾਲੀਆ ਜੀ ਜਿਨ੍ਹਾਂ ਨੇ ਆਪਣੀ ਤਲਵਾਰ ਦੀ ਧਾਰ ਅਤੇ ਬੇਮਿਸਾਲ ਸਿਆਸਤ ਨਾਲ ਦਿੱਲੀ ਦੇ ਤਖ਼ਤ ਹਿਲਾਏ ਅਤੇ ਖ਼ਾਲਸਾ ਰਾਜ ਦੀ ਨੀਂਹ ਨੂੰ ਮਜ਼ਬੂਤ ਕੀਤਾ। ਕੌਮ ਦੇ ਇਸ ਮਹਾਨ ਰਾਖੇ ਅਤੇ ਅਣਖੀਲੇ ਜਰਨੈਲ ਦਾ ਇਤਿਹਾਸ ਸਾਡੀ ਹੋਂਦ ਅਤੇ ਗ਼ੈਰਤ ਦਾ ਪ੍ਰਤੀਕ ਹੈ।
ਕੌਮ ਦੇ ਇਸ ਮਹਾਨ ਯੋਧੇ ਨੂੰ ਉਹਨਾਂ ਦੇ ਜਨਮ ਦਿਹਾੜੇ ’ਤੇ ਕੋਟਿ-ਕੋਟਿ ਪ੍ਰਣਾਮ।
#ਜਸਵਿੰਦਰਸਿੰਘਸਾਹਨੀ #ਮੇਰਾ_ਹਲਕਾ_ਮੇਰਾ_ਪਰਿਵਾਰ #ਚੜ੍ਹਦੀਕਲਾ
ਇਤਿਹਾਸ ਉਹੀ ਲਿਖਦੇ ਨੇ, ਜਿਨ੍ਹਾਂ ਦੇ ਹੌਸਲੇ ਵੱਡੇ ਹੁੰਦੇ ਨੇ
#ਜਸਵਿੰਦਰਸਿੰਘਸਾਹਨੀ #ਮੇਰਾ_ਹਲਕਾ_ਮੇਰਾ_ਪਰਿਵਾਰ #ਚੜ੍ਹਦੀਕਲਾ
17/05/2026
ਜਦੋਂ ਜ਼ਿੰਦਗੀ ਦੀ ਅਖ਼ੀਰਲੀ ਸਾਹ ਆਵੇ, ਉਸ ਵੇਲੇ ਆਪਣੇ ਦੇਸ਼ ਤੇ ਸੱਚ ਲਈ ਲੜਦੇ ਹੋਏ ਸ਼ਹੀਦ ਹੋਣਾ ਪਏ ਤਾਂ ਇਹ ਮੌਤ ਭਾਗਾਂ ਵਾਲੀ ਹੈ। ਸਿੱਖ ਇਤਿਹਾਸ ਦੀ ਅਮਿੱਟ ਦਾਸਤਾਨ ‘ਛੋਟਾ ਘੱਲੂਘਾਰਾ’ ਦੇ ਸਾਰੇ ਸ਼ਹੀਦਾਂ ਨੂੰ ਅਸੀਂ ਬੇਅੰਤ ਵਾਰ ਪ੍ਰਣਾਮ ਕਰਦੇ ਹਾਂ। ਮਈ 1746 ਨੂੰ ਕਾਹਨੂੰਵਾਨ ਦੀ ਛੰਭ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਵਾਪਰੇ ਛੋਟੇ ਘੱਲੂਘਾਰੇ ਵਿੱਚ ਹਜ਼ਾਰਾਂ ਸਿੰਘਾਂ-ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਸਿੱਖ ਇਤਿਹਾਸ ਦੇ ਇਸ ਦੁਖਾਂਤ ‘ਛੋਟਾ ਘੱਲੂਘਾਰਾ’ ਦੇ ਸਾਰੇ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ‘ਛੋਟਾ ਘੱਲੂਘਾਰਾ’ ਸਿੱਖ ਕੌਮ ਦੇ ਸੰਘਰਸ਼ ਅਤੇ ਸਿਦਕ ਦੀ ਅਦੁੱਤੀ ਮਿਸਾਲ ਹੈ। ਮੁਗ਼ਲਾਂ ਵੱਲੋਂ ਕੀਤੇ ਗਏ ਸਿੱਖ ਕਤਲੇਆਮ ‘ਛੋਟੇ ਘੱਲੂਘਾਰੇ’ ਦੇ ਦੁਖਾਂਤ ਵਿੱਚ ਸ਼ਹੀਦ ਹੋਏ ਹਜ਼ਾਰਾਂ ਸਿੰਘਾਂ, ਸਿੰਘਣੀਆਂ ਤੇ ਬੱਚਿਆਂ ਦਾ ਖ਼ੂਨ ਅੱਜ ਵੀ ਕੌਮ ਨੂੰ ਹੱਕ, ਸੱਚ ਅਤੇ ਇਨਸਾਫ਼ ਲਈ ਡਟੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਸਿੱਖ ਕੌਮ ਦੀ ਸ਼ਹਾਦਤ, ਹਿੰਮਤ ਅਤੇ ਚੜ੍ਹਦੀ ਕਲਾ ਨੂੰ ਅਸੀਂ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ। #ਛੋਟਾ_ਘੱਲੂਘਾਰਾ #ਜਸਵਿੰਦਰਸਿੰਘਸਾਹਨੀ #ਸਿੱਖਇਤਿਹਾਸ #ਸ਼ਹੀਦਸਿੰਘ #ਖਾਲਸਾ #ਸਿੱਖਕੌਮ #ਸ਼ਹਾਦਤ #ਸਰਬੰਸਦਾਨੀ #ਚੜ੍ਹਦੀਕਲਾ
16/05/2026
ਅੱਜ ਸ਼ਾਮ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਅਤੇ ਦੀ ਜਲੰਧਰ ਮਾਡਲ ਟਾਊਨ ਸੁਸਾਇਟੀ ਰਜਿਃ ਸਾਡੀ ਹਰਮਨ ਪਿਆਰੀ ਵੱਡੀ ਭੈਣ ਸਰਦਾਰਨੀ ਰਾਜਵਿੰਦਰ ਕੌਰ ਥਿਆੜਾ ਜੀ ਇੰਚਾਰਜ ਹਲਕਾ ਜਲੰਧਰ ਕੈਂਟ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ । ਇਸ ਮੌਕੇ ਤੇ ਭੈਣ ਰਾਜਵਿੰਦਰ ਕੌਰ ਥਿਆੜਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਜਲੰਧਰ ਕੈਂਟ ਹਲਕੇ ਦੀਆਂ ਟੁੱਟੀਆਂ ਹੋਈਆਂ ਸੜਕਾਂ ਦੀ ਜਗ੍ਹਾ ਤੇ ਨਵੀਆਂ ਸੜਕਾਂ ਬਣਾਈਆਂ ਹਨ ਜਿਥੇ ਰਾਹਗੀਰਾਂ ਨੂੰ ਬਹੁਤ ਹੀ ਵੱਡੀ ਰਾਹਤ ਮਿਲੀ ਹੈ ਨਾਲ ਹੀ ਟੁੱਟੀਆਂ ਹੋਈਆਂ ਸੜਕਾਂ ਕਾਰਨ ਕਈ ਵਾਰ ਵੱਡੇ ਹਾਦਸੇ ਹੁੰਦੇ ਰਹਿੰਦੇ ਸਨ । ਭੈਣ ਰਾਜਵਿੰਦਰ ਕੌਰ ਥਿਆੜਾ ਜੀ ਨਾਲ ਮਾਡਲ ਟਾਊਨ ਸ਼ਮਸ਼ਾਨਘਾਟ ਤੋ ਲੈ ਲਤੀਫ਼ਪੁਰਾ ਤੱਕ ਪਾਣੀ ਦੀ ਨਵੀਂਆਂ ਪਾਈਪਾਂ ਪੈਣ ਕਾਰਨ ਟੁੱਟੀ ਹੋਈ ਸੜਕ ਨੂੰ ਜਲਦ ਤੋਂ ਜਲਦ ਬਣਾਉਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਗਈ । ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਭੈਣ ਜੀ ਨੇ ਕਿਹਾ ਬਰਸਾਤੀ ਮੌਸਮ ਤੋ ਪਹਿਲਾਂ ਪਹਿਲਾ ਨਵੀਂ ਸੜਕ ਬਣਾਉਣ ਦਾ ਵਾਅਦਾ ਕੀਤਾ ਹੈ ।
ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਅਤੇ ਦੀ ਜਲੰਧਰ ਮਾਡਲ ਟਾਊਨ ਸੁਸਾਇਟੀ ਰਜਿਃ ਵੱਲੋਂ ਸਰਦਾਰਨੀ ਰਾਜਵਿੰਦਰ ਕੌਰ ਥਿਆੜਾ ਜੀ ਇੰਚਾਰਜ ਹਲਕਾ ਜਲੰਧਰ ਕੈਂਟ ਤਹਿ ਦਿਲੋਂ ਧੰਨਵਾਦ ਕੀਤਾ ਹੈ
#ਜਸਵਿੰਦਰਸਿੰਘਸਾਹਨੀ #
#ਮੇਰਾ_ਹਲਕਾ_ਮੇਰਾ_ਪਰਿਵਾਰ #ਚੜ੍ਹਦੀਕਲਾ
Click here to claim your Sponsored Listing.
Category
Contact the business
Telephone
Website
Address
Model Town
Jalandhar
144003
